12ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?
13“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ, ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ।
14ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈ ਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,
15ਬੇਫਿਕਰ ਹੋ ਜਾਂਦੀ ਕਿ ਕੋਈ ਪੈਰ ਨਾਲ ਉਹਨਾਂ ਨੂੰ ਕੁਚਲ ਸਕਦਾ ਹੈ, ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।
16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ, ਜਿਵੇਂ ਕਿ ਉਹ ਉਸ ਦੇ ਨਹੀਂ ਹਨ; ਉਸਨੂੰ ਪਰਵਾਹ ਨਹੀਂ ਕਿ ਉਸਦੀ ਮਿਹਨਤ ਵਿਅਰਥ ਗਈ,