ਅੱਯੋਬ 39

ਉਹਨਾਂ ਦੇ ਬੱਚੇ ਵਧਦੇ-ਫੁੱਲਦੇ ਹਨ ਅਤੇ ਜੰਗਲਾਂ ਵਿੱਚ ਮਜ਼ਬੂਤ ਹੁੰਦੇ ਹਨ; ਉਹ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।

Job 39:4 (UKJV) Their young ones are in good looking, they grow up with corn; they go forth, and return not unto them.

2ਕੀ ਤੂੰ ਮਹੀਨੇ ਜੋ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਉਹ ਕਦੋਂ ਜਨਮ ਦਿੰਦੀਆਂ ਹਨ?

3ਉਹ ਝੁਕਦੀਆਂ ਹਨ ਅਤੇ ਆਪਣੇ ਬੱਚੇ ਪੈਦਾ ਕਰਦੀਆਂ ਹਨ; ਉਹਨਾਂ ਦੀ ਪੀੜ ਦੂਰ ਹੋ ਜਾਂਦੀ ਹੈ।

4ਉਹਨਾਂ ਦੇ ਬੱਚੇ ਵਧਦੇ-ਫੁੱਲਦੇ ਹਨ ਅਤੇ ਜੰਗਲਾਂ ਵਿੱਚ ਮਜ਼ਬੂਤ ਹੁੰਦੇ ਹਨ; ਉਹ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।

5“ਕਿਸ ਨੇ ਜੰਗਲੀ ਗਧੇ ਨੂੰ ਅਜ਼ਾਦ ਕੀਤਾ? ਕਿਸ ਨੇ ਉਸ ਦੀਆਂ ਰੱਸੀਆਂ ਖੋਲ੍ਹੀਆਂ?

6ਮੈਂ ਉਜਾੜ ਜ਼ਮੀਨ ਉਹਨਾਂ ਦੇ ਰਹਿਣ ਲਈ ਦਿੱਤੀ, ਅਤੇ ਉਹਨਾਂ ਨੂੰ ਕਲਰੀ ਧਰਤੀ ਉੱਤੇ ਘਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.