ਅੱਯੋਬ 4

ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ, ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!

Job 4:19 (UKJV) How much less in them that dwell in houses of clay, whose foundation is in the dust, which are crushed before the moth?

17‘ਕੀ ਕੋਈ ਪ੍ਰਾਣੀ ਪਰਮੇਸ਼ਵਰ ਨਾਲੋਂ ਵੱਧ ਧਰਮੀ ਹੋ ਸਕਦਾ ਹੈ? ਕੀ ਇੱਕ ਤਕੜਾ ਮਨੁੱਖ ਵੀ ਆਪਣੇ ਸਿਰਜਣਹਾਰ ਪਰਮੇਸ਼ਵਰ ਨਾਲੋਂ ਜ਼ਿਆਦਾ ਸ਼ੁੱਧ ਹੋ ਸਕਦਾ ਹੈ?

18ਜੇਕਰ ਪਰਮੇਸ਼ਵਰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ, ਅਤੇ ਉਹ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,

19ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ, ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!

20ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ; ਅਣਦੇਖਿਆ, ਉਹ ਸਦਾ ਲਈ ਨਾਸ ਹੋ ਜਾਂਦੇ ਹਨ।

21ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ, ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.