18ਜੇਕਰ ਪਰਮੇਸ਼ਵਰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ, ਅਤੇ ਉਹ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,
19ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ, ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!
20ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ; ਅਣਦੇਖਿਆ, ਉਹ ਸਦਾ ਲਈ ਨਾਸ ਹੋ ਜਾਂਦੇ ਹਨ।
21ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ, ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ ”