10ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ, ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।
11ਆਪਣੇ ਕ੍ਰੋਧ ਦੇ ਕਹਿਰ ਨੂੰ ਦੂਰ ਕਰ, ਸਾਰੇ ਹੰਕਾਰੀਆਂ ਨੂੰ ਵੇਖ ਅਤੇ ਉਹਨਾਂ ਨੂੰ ਨੀਵਾਂ ਕਰ,
12ਸਾਰੇ ਹੰਕਾਰੀ ਵੇਖ ਅਤੇ ਉਹਨਾਂ ਨੂੰ ਨਿਮਰ ਕਰ, ਦੁਸ਼ਟਾਂ ਨੂੰ ਜਿੱਥੇ ਉਹ ਖੜੇ ਹਨ ਉੱਥੇ ਕੁਚਲ ਦੇ।
13ਉਹਨਾਂ ਸਾਰਿਆਂ ਨੂੰ ਇਕੱਠੇ ਮਿੱਟੀ ਵਿੱਚ ਦੱਬ ਦੇ; ਕਬਰ ਵਿੱਚ ਉਹਨਾਂ ਦੇ ਮੂੰਹ ਢੱਕ ਦੇ।
14ਫਿਰ ਮੈਂ ਖੁਦ ਮੰਨ ਲਵਾਂਗਾ ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।