12ਸਾਰੇ ਹੰਕਾਰੀ ਵੇਖ ਅਤੇ ਉਹਨਾਂ ਨੂੰ ਨਿਮਰ ਕਰ, ਦੁਸ਼ਟਾਂ ਨੂੰ ਜਿੱਥੇ ਉਹ ਖੜੇ ਹਨ ਉੱਥੇ ਕੁਚਲ ਦੇ।
13ਉਹਨਾਂ ਸਾਰਿਆਂ ਨੂੰ ਇਕੱਠੇ ਮਿੱਟੀ ਵਿੱਚ ਦੱਬ ਦੇ; ਕਬਰ ਵਿੱਚ ਉਹਨਾਂ ਦੇ ਮੂੰਹ ਢੱਕ ਦੇ।
14ਫਿਰ ਮੈਂ ਖੁਦ ਮੰਨ ਲਵਾਂਗਾ ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।
15“ਦਰਿਆ ਘੋੜੇ ਨੂੰ ਵੇਖੋ, ਜੋ ਮੈਂ ਤੇਰੇ ਨਾਲ ਬਣਾਇਆ ਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।
16ਇਸ ਦੇ ਕਮਰ ਵਿੱਚ ਕਿੰਨੀ ਤਾਕਤ ਹੈ, ਇਸ ਦੇ ਢਿੱਡ ਦੇ ਪੱਠਿਆਂ ਵਿੱਚ ਜ਼ੋਰ ਹੈ!