ਅੱਯੋਬ 40

ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ, ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।

Job 40:10 (UKJV) Deck yourself now with majesty and excellency; and array yourself with glory and beauty.

8“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ? ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?

9ਕੀ ਤੇਰੇ ਕੋਲ ਪਰਮੇਸ਼ਵਰ ਵਰਗੀ ਬਾਂਹ ਹੈ, ਅਤੇ ਕੀ ਤੇਰੀ ਆਵਾਜ਼ ਉਹ ਦੇ ਵਰਗੀ ਗਰਜ ਸਕਦੀ ਹੈ?

10ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ, ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।

11ਆਪਣੇ ਕ੍ਰੋਧ ਦੇ ਕਹਿਰ ਨੂੰ ਦੂਰ ਕਰ, ਸਾਰੇ ਹੰਕਾਰੀਆਂ ਨੂੰ ਵੇਖ ਅਤੇ ਉਹਨਾਂ ਨੂੰ ਨੀਵਾਂ ਕਰ,

12ਸਾਰੇ ਹੰਕਾਰੀ ਵੇਖ ਅਤੇ ਉਹਨਾਂ ਨੂੰ ਨਿਮਰ ਕਰ, ਦੁਸ਼ਟਾਂ ਨੂੰ ਜਿੱਥੇ ਉਹ ਖੜੇ ਹਨ ਉੱਥੇ ਕੁਚਲ ਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.