1“ਕੀ ਤੂੰ ਲਿਵਯਾਥਾਨ ਨੂੰ ਮੱਛੀ ਦੀ ਹੁੱਕ ਨਾਲ ਖਿੱਚ ਸਕਦਾ ਹੈ ਜਾਂ ਰੱਸੀ ਨਾਲ ਉਸਦੀ ਜੀਭ ਨੂੰ ਬੰਨ੍ਹ ਸਕਦਾ ਹੈ?
2ਕੀ ਤੂੰ ਇਸ ਦੇ ਨੱਕ ਵਿੱਚ ਰੱਸੀ ਪਾ ਸਕਦਾ ਹੈ ਜਾਂ ਇਸ ਦੇ ਜਬਾੜੇ ਨੂੰ ਹੁੱਕ ਨਾਲ ਵਿੰਨ੍ਹ ਸਕਦਾ ਹੈ?
3ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ? ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?
4ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾ ਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?