ਅੱਯੋਬ 41

ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ, ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।

Job 41:24 (UKJV) His heart is as firm as a stone; yea, as hard as a piece of the nether millstone.

22ਤਾਕਤ ਇਸ ਦੀ ਗਰਦਨ ਵਿੱਚ ਰਹਿੰਦੀ ਹੈ; ਨਿਰਾਸ਼ਾ ਇਸਦੇ ਅੱਗੇ ਪਹਿਲਾਂ ਹੀ ਆ ਜਾਂਦੀ ਹੈ।

23ਇਸ ਦੇ ਮਾਸ ਦੀਆਂ ਤਹਿਆਂ ਕੱਸ ਕੇ ਜੁੜੀਆਂ ਹੋਈਆਂ ਹਨ; ਉਹ ਹਿੱਲ ਨਹੀਂ ਸਕਦੀਆਂ ਹਨ।

24ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ, ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।

25ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ; ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।

26ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ, ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.