ਅੱਯੋਬ 5

ਉਹ ਧਰਤੀ ਲਈ ਮੀਂਹ ਪਾਉਂਦਾ ਹੈ; ਉਹ ਖੇਤਾ ਵਿੱਚ ਪਾਣੀ ਭੇਜਦਾ ਹੈ।

Job 5:10 (UKJV) Who gives rain upon the earth, and sends waters upon the fields:

8“ਪਰ ਜੇ ਮੈਂ ਤੇਰੀ ਥਾਂ ਹੁੰਦਾ, ਤਾਂ ਮੈਂ ਪਰਮੇਸ਼ਵਰ ਨੂੰ ਬੇਨਤੀ ਕਰਦਾ; ਮੈਂ ਪਰਮੇਸ਼ਵਰ ਅੱਗੇ ਆਪਣਾ ਪੱਖ ਰੱਖਦਾ।

9ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

10ਉਹ ਧਰਤੀ ਲਈ ਮੀਂਹ ਪਾਉਂਦਾ ਹੈ; ਉਹ ਖੇਤਾ ਵਿੱਚ ਪਾਣੀ ਭੇਜਦਾ ਹੈ।

11ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ, ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।

12ਉਹ ਚਲਾਕ ਲੋਕਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੰਦਾ ਹੈ, ਤਾਂ ਜੋ ਉਹਨਾਂ ਦੇ ਹੱਥਾਂ ਵਿੱਚ ਕੋਈ ਸਫਲਤਾ ਨਾ ਪਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.