ਅੱਯੋਬ 5

ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ, ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।

Job 5:25 (UKJV) You shall know also that your seed shall be great, and yours offspring as the grass of the earth.

23ਕਿਉਂ ਜੋ ਖੇਤ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਜੰਗਲੀ ਜਾਨਵਰ ਤੇਰੇ ਨਾਲ ਸ਼ਾਂਤੀ ਵਿੱਚ ਰਹਿਣਗੇ।

24ਤੈਨੂੰ ਪਤਾ ਲੱਗੇਗਾ ਕਿ ਤੇਰਾ ਤੰਬੂ ਸੁਰੱਖਿਅਤ ਹੈ; ਤੂੰ ਆਪਣੀ ਜਾਇਦਾਦ ਦਾ ਜਾਇਜ਼ਾ ਲਵੇਂਗਾ ਅਤੇ ਕੁਝ ਵੀ ਗੁੰਮ ਨਹੀਂ ਹੋਇਆ ਹੋਵੇਗਾ।

25ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ, ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।

26ਰੁੱਤ ਵਿੱਚ ਇਕੱਠੀਆਂ ਹੋਈਆਂ ਪੂਲੀਆਂ ਵਾਂਗੂੰ, ਤੂੰ ਆਪਣੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ।

27“ਅਸੀਂ ਇਸ ਦੀ ਜਾਂਚ ਕੀਤੀ ਹੈ ਅਤੇ ਇਹ ਸੱਚ ਹੈ, ਇਸ ਲਈ ਇਸਨੂੰ ਸੁਣ ਅਤੇ ਇਸਨੂੰ ਆਪਣੇ ਉੱਤੇ ਲਾਗੂ ਕਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.