ਅੱਯੋਬ 5

ਮਨੁੱਖ ਵੀ ਮੁਸੀਬਤ ਲਈ ਪੈਦਾ ਹੋਇਆ ਹੈ ਜਿਸ ਤਰਾਂ ਚੰਗਿਆੜੇ ਉੱਪਰ ਵੱਲ ਉੱਡਦੇ ਹਨ।

Job 5:7 (UKJV) Yet man is born unto trouble, as the sparks fly upward.

5ਭੁੱਖੇ ਲੋਕ ਉਸ ਦੀ ਵਾਢੀ ਨੂੰ ਖਾ ਲੈਂਦੇ ਹਨ, ਇੱਥੋਂ ਤੱਕ ਕੰਡਿਆਂ ਵਿੱਚੋਂ ਵੀ ਅੰਨ ਨੂੰ ਕੱਢ ਲੈ ਜਾਂਦੇ ਹਨ, ਅਤੇ ਪਿਆਸਾ ਉਸ ਦੀ ਦੌਲਤ ਦੇ ਪਿੱਛੇ ਲੱਗ ਜਾਂਦਾ ਹੈ।

6ਕਿਉਂ ਜੋ ਕਠਿਨਾਈ ਮਿੱਟੀ ਤੋਂ ਨਹੀਂ ਉੱਗਦੀ, ਨਾ ਹੀ ਮੁਸੀਬਤ ਜ਼ਮੀਨ ਵਿੱਚੋਂ ਉੱਗਦੀ ਹੈ।

7ਮਨੁੱਖ ਵੀ ਮੁਸੀਬਤ ਲਈ ਪੈਦਾ ਹੋਇਆ ਹੈ ਜਿਸ ਤਰਾਂ ਚੰਗਿਆੜੇ ਉੱਪਰ ਵੱਲ ਉੱਡਦੇ ਹਨ।

8“ਪਰ ਜੇ ਮੈਂ ਤੇਰੀ ਥਾਂ ਹੁੰਦਾ, ਤਾਂ ਮੈਂ ਪਰਮੇਸ਼ਵਰ ਨੂੰ ਬੇਨਤੀ ਕਰਦਾ; ਮੈਂ ਪਰਮੇਸ਼ਵਰ ਅੱਗੇ ਆਪਣਾ ਪੱਖ ਰੱਖਦਾ।

9ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.