2“ਕਾਸ਼ ਮੇਰੇ ਦੁੱਖਾਂ ਨੂੰ ਤੋਲਿਆ ਜਾ ਸਕਦਾ ਅਤੇ ਮੇਰੀ ਸਾਰੀ ਬਿਪਤਾ ਨੂੰ ਤੱਕੜੀ ਤੇ ਰੱਖਿਆ ਜਾਂਦਾ!
3ਇਹ ਯਕੀਨਨ ਸਮੁੰਦਰਾਂ ਦੀ ਰੇਤ ਤੋਂ ਵੱਧ ਹੋਣਗੇ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੇ ਸ਼ਬਦ ਕਾਹਲੀ ਭਰੇ ਲੱਗਦੇ ਹਨ।
4ਸਰਵਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਮੇਰੀ ਆਤਮਾ ਉਹਨਾਂ ਦਾ ਜ਼ਹਿਰ ਪੀਂਦੀ ਹੈ; ਪਰਮੇਸ਼ਵਰ ਨੇ ਜੋ ਕੀਤਾ ਹੈ ਉਸ ਕਾਰਨ ਮੈਂ ਡਰਿਆ ਹੋਇਆ ਹਾਂ।
5ਕੀ ਜੰਗਲੀ ਖੋਤਾ ਹੀਂਗਦਾ ਹੈ ਜੇ ਉਸ ਅੱਗੇ ਘਾਹ ਪਿਆ ਹੋਵੇ, ਜਾਂ ਬਲਦ ਜਦੋਂ ਉਸ ਅੱਗੇ ਚਾਰਾ ਰੱਖਿਆ ਹੋਵੇ?
6ਕੀ ਫਿੱਕਾ ਭੋਜਨ ਬਿਨ੍ਹਾ ਲੂਣ ਦੇ ਖਾਦਾ ਜਾ ਸਕਦਾ ਹੈ? ਕੀ ਆਂਡੇ ਦੇ ਛਿਲਕੇ ਦਾ ਕੋਈ ਸੁਆਦ ਹੁੰਦਾ ਹੈ।