ਅੱਯੋਬ 6

ਇਹ ਯਕੀਨਨ ਸਮੁੰਦਰਾਂ ਦੀ ਰੇਤ ਤੋਂ ਵੱਧ ਹੋਣਗੇ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੇ ਸ਼ਬਦ ਕਾਹਲੀ ਭਰੇ ਲੱਗਦੇ ਹਨ।

Job 6:3 (UKJV) For now it would be heavier than the sand of the sea: therefore my words are swallowed up.

1ਤੱਦ ਅੱਯੋਬ ਨੇ ਜਵਾਬ ਦਿੱਤਾ:

2“ਕਾਸ਼ ਮੇਰੇ ਦੁੱਖਾਂ ਨੂੰ ਤੋਲਿਆ ਜਾ ਸਕਦਾ ਅਤੇ ਮੇਰੀ ਸਾਰੀ ਬਿਪਤਾ ਨੂੰ ਤੱਕੜੀ ਤੇ ਰੱਖਿਆ ਜਾਂਦਾ!

3ਇਹ ਯਕੀਨਨ ਸਮੁੰਦਰਾਂ ਦੀ ਰੇਤ ਤੋਂ ਵੱਧ ਹੋਣਗੇ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੇ ਸ਼ਬਦ ਕਾਹਲੀ ਭਰੇ ਲੱਗਦੇ ਹਨ।

4ਸਰਵਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਮੇਰੀ ਆਤਮਾ ਉਹਨਾਂ ਦਾ ਜ਼ਹਿਰ ਪੀਂਦੀ ਹੈ; ਪਰਮੇਸ਼ਵਰ ਨੇ ਜੋ ਕੀਤਾ ਹੈ ਉਸ ਕਾਰਨ ਮੈਂ ਡਰਿਆ ਹੋਇਆ ਹਾਂ।

5ਕੀ ਜੰਗਲੀ ਖੋਤਾ ਹੀਂਗਦਾ ਹੈ ਜੇ ਉਸ ਅੱਗੇ ਘਾਹ ਪਿਆ ਹੋਵੇ, ਜਾਂ ਬਲਦ ਜਦੋਂ ਉਸ ਅੱਗੇ ਚਾਰਾ ਰੱਖਿਆ ਹੋਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.