1ਤੱਦ ਅੱਯੋਬ ਨੇ ਜਵਾਬ ਦਿੱਤਾ:
2“ਕਾਸ਼ ਮੇਰੇ ਦੁੱਖਾਂ ਨੂੰ ਤੋਲਿਆ ਜਾ ਸਕਦਾ ਅਤੇ ਮੇਰੀ ਸਾਰੀ ਬਿਪਤਾ ਨੂੰ ਤੱਕੜੀ ਤੇ ਰੱਖਿਆ ਜਾਂਦਾ!
3ਇਹ ਯਕੀਨਨ ਸਮੁੰਦਰਾਂ ਦੀ ਰੇਤ ਤੋਂ ਵੱਧ ਹੋਣਗੇ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੇ ਸ਼ਬਦ ਕਾਹਲੀ ਭਰੇ ਲੱਗਦੇ ਹਨ।
4ਸਰਵਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਮੇਰੀ ਆਤਮਾ ਉਹਨਾਂ ਦਾ ਜ਼ਹਿਰ ਪੀਂਦੀ ਹੈ; ਪਰਮੇਸ਼ਵਰ ਨੇ ਜੋ ਕੀਤਾ ਹੈ ਉਸ ਕਾਰਨ ਮੈਂ ਡਰਿਆ ਹੋਇਆ ਹਾਂ।