ਅੱਯੋਬ 8

ਕੀ ਉਹ ਤੈਨੂੰ ਹਿਦਾਇਤ ਨਹੀਂ ਦੇਣਗੇ ਅਤੇ ਤੈਨੂੰ ਨਹੀਂ ਦੱਸਣਗੇ? ਕੀ ਉਹ ਆਪਣੀ ਸਮਝ ਤੋਂ ਬਚਨ ਨਹੀਂ ਕੱਢਣਗੇ?

Job 8:10 (UKJV) Shall not they teach you, and tell you, and utter words out of their heart?

8“ਪਹਿਲੀ ਪੀੜ੍ਹੀ ਨੂੰ ਪੁੱਛ ਅਤੇ ਪਤਾ ਕਰ ਕਿ ਉਹਨਾਂ ਦੇ ਪੁਰਖਿਆਂ ਨੇ ਕੀ ਸਿੱਖਿਆ ਹੈ,

9ਕਿਉਂਕਿ ਅਸੀਂ ਕੱਲ੍ਹ ਹੀ ਪੈਦਾ ਹੋਏ ਹਾਂ ਅਤੇ ਕੁਝ ਨਹੀਂ ਜਾਣਦੇ ਹਾਂ, ਕਿ ਧਰਤੀ ਉੱਤੇ ਸਾਡੇ ਦਿਨ ਇੱਕ ਪਰਛਾਵੇਂ ਵਾਂਗ ਹਨ।

10ਕੀ ਉਹ ਤੈਨੂੰ ਹਿਦਾਇਤ ਨਹੀਂ ਦੇਣਗੇ ਅਤੇ ਤੈਨੂੰ ਨਹੀਂ ਦੱਸਣਗੇ? ਕੀ ਉਹ ਆਪਣੀ ਸਮਝ ਤੋਂ ਬਚਨ ਨਹੀਂ ਕੱਢਣਗੇ?

11ਕੀ ਸਰਕੰਢਾ ਦਲਦਲ ਦੇ ਬਿਨਾਂ ਵਧ ਸਕਦਾ ਹੈ? ਕੀ ਕਾਨੇ ਪਾਣੀ ਤੋਂ ਬਿਨਾਂ ਵਧ ਸਕਦੇ ਹਨ?

12ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ, ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.