ਅੱਯੋਬ 8

ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ; ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।

Job 8:13 (UKJV) So are the paths of all that forget God; and the hypocrite's hope shall perish:

11ਕੀ ਸਰਕੰਢਾ ਦਲਦਲ ਦੇ ਬਿਨਾਂ ਵਧ ਸਕਦਾ ਹੈ? ਕੀ ਕਾਨੇ ਪਾਣੀ ਤੋਂ ਬਿਨਾਂ ਵਧ ਸਕਦੇ ਹਨ?

12ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ, ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।

13ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ; ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।

14ਉਹ ਜਿਸ ਚੀਜ਼ ਤੇ ਭਰੋਸਾ ਕਰਦੇ ਹਨ ਉਹ ਕਮਜ਼ੋਰ ਹੈ; ਜਿਸ ਤੇ ਉਹ ਭਰੋਸਾ ਕਰਦੇ ਹਨ ਉਹ ਮੱਕੜੀ ਦਾ ਜਾਲ ਹੈ।

15ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ; ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.