1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ,
2“ਤੂੰ ਕਦ ਤੱਕ ਅਜਿਹੀਆਂ ਗੱਲਾਂ ਆਖੇਂਗਾ? ਤੇਰੇ ਸ਼ਬਦ ਇੱਕ ਤੂਫਾਨੀ ਹਵਾ ਵਰਗੇ ਹਨ।
3ਕੀ ਪਰਮੇਸ਼ਵਰ ਨਿਆਂ ਨੂੰ ਵਿਗਾੜਦਾ ਹੈ? ਕੀ ਸਰਵਸ਼ਕਤੀਮਾਨ ਕਦੇ ਸਹੀ ਨੂੰ ਵਿਗਾੜਦਾ ਹੈ?
4ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ, ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।
5ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾ ਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,