3ਕੀ ਪਰਮੇਸ਼ਵਰ ਨਿਆਂ ਨੂੰ ਵਿਗਾੜਦਾ ਹੈ? ਕੀ ਸਰਵਸ਼ਕਤੀਮਾਨ ਕਦੇ ਸਹੀ ਨੂੰ ਵਿਗਾੜਦਾ ਹੈ?
4ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ, ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।
5ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾ ਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,
6ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ, ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾ ਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।
7ਤੇਰੀ ਸ਼ੁਰੂਆਤ ਨਿਮਰ ਲੱਗੇਗੀ, ਪਰ ਤੇਰਾ ਭਵਿੱਖ ਬਹੁਤ ਖੁਸ਼ਹਾਲ ਹੋਵੇਗਾ।