ਅੱਯੋਬ 9

ਜਦੋਂ ਉਹ ਮੇਰੇ ਕੋਲੋਂ ਲੰਘਦਾ ਹੈ, ਮੈਂ ਉਸਨੂੰ ਨਹੀਂ ਦੇਖ ਸਕਦਾ; ਜਦੋਂ ਉਹ ਲੰਘਦਾ ਹੈ, ਮੈਂ ਉਸਨੂੰ ਨਹੀਂ ਜਾਣ ਸਕਦਾ।

Job 9:11 (UKJV) Lo, he goes by me, and I see him not: he passes on also, but I perceive him not.

9ਉਹ ਆਕਸ਼ ਦੇ ਤਾਰਿਆਂ ਨੂੰ ਜੋ ਬੇਰਾ ਅਤੇ ਓਰਿਅਨ, ਪਲੀਏਡਸ ਅਤੇ ਦੱਖਣ ਦੇ ਤਾਰਾਮੰਡਲ ਨੂੰ ਬਣਉਣ ਵਾਲਾ ਹੈ।

10ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

11ਜਦੋਂ ਉਹ ਮੇਰੇ ਕੋਲੋਂ ਲੰਘਦਾ ਹੈ, ਮੈਂ ਉਸਨੂੰ ਨਹੀਂ ਦੇਖ ਸਕਦਾ; ਜਦੋਂ ਉਹ ਲੰਘਦਾ ਹੈ, ਮੈਂ ਉਸਨੂੰ ਨਹੀਂ ਜਾਣ ਸਕਦਾ।

12ਜੇ ਉਹ ਖੋਹ ਲਵੇ, ਤਾਂ ਕੌਣ ਰੋਕ ਸਕਦਾ ਹੈ? ਉਸ ਨੂੰ ਕੌਣ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈ?’

13ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ; ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.