11ਜਦੋਂ ਉਹ ਮੇਰੇ ਕੋਲੋਂ ਲੰਘਦਾ ਹੈ, ਮੈਂ ਉਸਨੂੰ ਨਹੀਂ ਦੇਖ ਸਕਦਾ; ਜਦੋਂ ਉਹ ਲੰਘਦਾ ਹੈ, ਮੈਂ ਉਸਨੂੰ ਨਹੀਂ ਜਾਣ ਸਕਦਾ।
12ਜੇ ਉਹ ਖੋਹ ਲਵੇ, ਤਾਂ ਕੌਣ ਰੋਕ ਸਕਦਾ ਹੈ? ਉਸ ਨੂੰ ਕੌਣ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈ?’
13ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ; ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।
14“ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ? ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?
15ਭਾਵੇਂ ਮੈਂ ਬੇਕਸੂਰ ਸੀ, ਮੈਂ ਉਸਨੂੰ ਜਵਾਬ ਨਹੀਂ ਦੇ ਸਕਿਆ; ਮੈਂ ਸਿਰਫ ਆਪਣੇ ਨਿਆਂ ਕਰਨ ਵਾਲੇ ਦੇ ਕੋਲ ਰਹਿਮ ਦੀ ਬੇਨਤੀ ਕਰ ਸਕਦਾ ਹਾਂ।