13ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ; ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।
14“ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ? ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?
15ਭਾਵੇਂ ਮੈਂ ਬੇਕਸੂਰ ਸੀ, ਮੈਂ ਉਸਨੂੰ ਜਵਾਬ ਨਹੀਂ ਦੇ ਸਕਿਆ; ਮੈਂ ਸਿਰਫ ਆਪਣੇ ਨਿਆਂ ਕਰਨ ਵਾਲੇ ਦੇ ਕੋਲ ਰਹਿਮ ਦੀ ਬੇਨਤੀ ਕਰ ਸਕਦਾ ਹਾਂ।
16ਭਾਵੇਂ ਮੈਂ ਉਸਨੂੰ ਬੁਲਾਇਆ ਅਤੇ ਉਸਨੇ ਜਵਾਬ ਦਿੱਤਾ, ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੀ ਸੁਣਵਾਈ ਕਰੇਗਾ।
17ਉਹ ਮੈਨੂੰ ਤੂਫ਼ਾਨ ਨਾਲ ਕੁਚਲ ਦੇਵੇਗਾ ਅਤੇ ਬਿਨਾਂ ਕਾਰਨ ਮੇਰੇ ਜ਼ਖਮਾਂ ਨੂੰ ਵਧਾ ਦੇਵੇਗਾ।