31ਤਦ ਵੀ ਤੁਸੀਂ ਮੈਨੂੰ ਚਿੱਕੜ ਦੇ ਟੋਏ ਵਿੱਚ ਸੁੱਟ ਦਿਓਗੇ ਤਾਂ ਜੋ ਮੇਰੇ ਕੱਪੜੇ ਵੀ ਮੈਨੂੰ ਘਿਣ ਕਰਨਗੇ।
32“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ, ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।
33ਜੇ ਕੋਈ ਸਾਡੇ ਵਿਚਕਾਰ ਵਿਚੋਲਗੀ ਕਰਨ ਵਾਲਾ ਹੁੰਦਾ, ਕੋਈ ਜੋ ਸਾਡਾ ਮਿਲਾਪ ਕਰਾ ਸਕਦਾ,
34ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ, ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।
35ਫਿਰ ਮੈਂ ਉਸ ਤੋਂ ਡਰੇ ਬਿਨਾਂ ਬੋਲ ਸਕਦਾ, ਪਰ ਜਿਵੇਂ ਇਹ ਹੁਣ ਮੇਰੇ ਨਾਲ ਖੜ੍ਹਾ ਹੈ, ਮੈਂ ਨਹੀਂ ਕਰ ਸਕਦਾ।”