30ਯਾਹਵੇਹ ਨੇ ਵੀ ਉਸ ਸ਼ਹਿਰ ਅਤੇ ਉਸ ਦੇ ਰਾਜੇ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਯੇਹੋਸ਼ੁਆ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਨ੍ਹਾਂ ਨੇ ਉੱਥੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਇਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
31ਫ਼ੇਰ ਯੇਹੋਸ਼ੁਆ ਅਤੇ ਉਸਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਚੱਲਿਆ ਗਿਆ। ਉਸਨੇ ਇਸਦੇ ਵਿਰੁੱਧ ਸਥਿਤੀਆਂ ਲੈ ਲਈਆਂ ਅਤੇ ਇਸ ਤੇ ਹਮਲਾ ਕੀਤਾ।
32ਯਾਹਵੇਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ, ਅਤੇ ਯੇਹੋਸ਼ੁਆ ਨੇ ਦੂਜੇ ਦਿਨ ਇਸਨੂੰ ਲੈ ਲਿਆ। ਉਸ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਜਿਵੇਂ ਉਸ ਨੇ ਲਿਬਨਾਹ ਨਾਲ ਕੀਤਾ ਸੀ।
33ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯੇਹੋਸ਼ੁਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।
34ਫ਼ੇਰ ਯੇਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਚਲੇ ਗਏ। ਉਨ੍ਹਾਂ ਨੇ ਇਸਦੇ ਵਿਰੁੱਧ ਡੇਰੇ ਲਾਏ ਅਤੇ ਇਸ ਤੇ ਹਮਲਾ ਕੀਤਾ।