ਯੇਹੋਸ਼ੁਆ 10

ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯੇਹੋਸ਼ੁਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।

Joshua 10:33 (UKJV) Then Horam king of Gezer came up to help Lachish; and Joshua stroke him and his people, until he had left him none remaining.

31ਫ਼ੇਰ ਯੇਹੋਸ਼ੁਆ ਅਤੇ ਉਸਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਚੱਲਿਆ ਗਿਆ। ਉਸਨੇ ਇਸਦੇ ਵਿਰੁੱਧ ਸਥਿਤੀਆਂ ਲੈ ਲਈਆਂ ਅਤੇ ਇਸ ਤੇ ਹਮਲਾ ਕੀਤਾ।

32ਯਾਹਵੇਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ, ਅਤੇ ਯੇਹੋਸ਼ੁਆ ਨੇ ਦੂਜੇ ਦਿਨ ਇਸਨੂੰ ਲੈ ਲਿਆ। ਉਸ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਜਿਵੇਂ ਉਸ ਨੇ ਲਿਬਨਾਹ ਨਾਲ ਕੀਤਾ ਸੀ।

33ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯੇਹੋਸ਼ੁਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।

34ਫ਼ੇਰ ਯੇਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਚਲੇ ਗਏ। ਉਨ੍ਹਾਂ ਨੇ ਇਸਦੇ ਵਿਰੁੱਧ ਡੇਰੇ ਲਾਏ ਅਤੇ ਇਸ ਤੇ ਹਮਲਾ ਕੀਤਾ।

35ਉਨ੍ਹਾਂ ਨੇ ਉਸੇ ਦਿਨ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸ ਵਿੱਚ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਉਨ੍ਹਾਂ ਨੇ ਲਾਕੀਸ਼ ਨਾਲ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.