32ਯਾਹਵੇਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ, ਅਤੇ ਯੇਹੋਸ਼ੁਆ ਨੇ ਦੂਜੇ ਦਿਨ ਇਸਨੂੰ ਲੈ ਲਿਆ। ਉਸ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਜਿਵੇਂ ਉਸ ਨੇ ਲਿਬਨਾਹ ਨਾਲ ਕੀਤਾ ਸੀ।
33ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯੇਹੋਸ਼ੁਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।
34ਫ਼ੇਰ ਯੇਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਚਲੇ ਗਏ। ਉਨ੍ਹਾਂ ਨੇ ਇਸਦੇ ਵਿਰੁੱਧ ਡੇਰੇ ਲਾਏ ਅਤੇ ਇਸ ਤੇ ਹਮਲਾ ਕੀਤਾ।
35ਉਨ੍ਹਾਂ ਨੇ ਉਸੇ ਦਿਨ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸ ਵਿੱਚ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਉਨ੍ਹਾਂ ਨੇ ਲਾਕੀਸ਼ ਨਾਲ ਕੀਤਾ ਸੀ।
36ਤਦ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਦੇ ਨਾਲ ਅਗਲੋਨ ਤੋਂ ਹੇਬਰੋਨ ਨੂੰ ਚੜ੍ਹ ਕੇ ਉਸ ਉੱਤੇ ਹਮਲਾ ਕੀਤਾ।