18ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”
19ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂਕਿ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਚਸ਼ਮੇ ਦਿੱਤੇ।
20ਇਹ ਯਹੂਦਾਹ ਦੇ ਗੋਤ ਦੀ ਮਿਲਖ਼ ਉਹਨਾਂ ਦੇ ਗੋਤਾਂ ਅਨੁਸਾਰ:
21ਯਹੂਦਾਹ ਦੇ ਗੋਤ ਦੇ ਸਭ ਤੋਂ ਦੱਖਣੀ ਕਸਬੇ ਨੇਗੇਵ ਵਿੱਚ ਅਦੋਮ ਦੀ ਹੱਦ ਵੱਲ ਸਨ: ਕਬਜ਼ੇਲ, ਏਦਰ, ਜਾਗੂਰ,
22ਕਿਨਾਹ, ਦੀਮੋਨਾਹ, ਅਤੇ ਅਦਾਦਾਹ,