22ਕਿਬਜ਼ਾਈਮ ਅਤੇ ਬੈਥ-ਹੋਰੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।
23ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ,
24ਅੱਯਾਲੋਨ ਅਤੇ ਗਾਥ ਰਿੰਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਕਸਬੇ ਦਿੱਤੇ।
25ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ: ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਦੋ ਕਸਬੇ ਦਿੱਤੇ।
26ਇਹ ਸਾਰੇ ਦਸ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਨੂੰ ਬਾਕੀ ਕੋਹਾਥੀ ਗੋਤਾਂ ਨੂੰ ਦੇ ਦਿੱਤਾ ਗਿਆ ਸੀ।