ਯੇਹੋਸ਼ੁਆ 24

ਅਤੇ ਯੇਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫ਼ੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।

Joshua 24:26 (UKJV) And Joshua wrote these words in the book of the law of God, and took a great stone, and set it up there under an oak, that was by the sanctuary of the LORD.

24ਅਤੇ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਕਰਾਂਗੇ ਅਤੇ ਉਸਦਾ ਹੁਕਮ ਮੰਨਾਂਗੇ।”

25ਉਸ ਦਿਨ ਯੇਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਬੰਨ੍ਹਿਆ, ਅਤੇ ਉੱਥੇ ਸ਼ੇਕੇਮ ਵਿੱਚ ਉਸਨੇ ਉਨ੍ਹਾਂ ਲਈ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪੁਸ਼ਟੀ ਕੀਤੀ।

26ਅਤੇ ਯੇਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫ਼ੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।

27ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ, “ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।”

28ਇਹ ਕਹਿ ਕੇ ਯੇਹੋਸ਼ੁਆ ਨੇ ਲੋਕਾਂ ਨੂੰ ਵਿਦਾ ਕਰ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.