26ਅਤੇ ਯੇਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫ਼ੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।
27ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ, “ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।”
28ਇਹ ਕਹਿ ਕੇ ਯੇਹੋਸ਼ੁਆ ਨੇ ਲੋਕਾਂ ਨੂੰ ਵਿਦਾ ਕਰ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।
29ਇਨ੍ਹਾਂ ਗੱਲਾਂ ਤੋਂ ਬਾਅਦ, ਨੂਨ ਦਾ ਪੁੱਤਰ ਯੇਹੋਸ਼ੁਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ।
30ਅਤੇ ਉਨ੍ਹਾਂ ਨੇ ਉਸਨੂੰ ਉਸਦੀ ਵਿਰਾਸਤ ਦੇ ਦੇਸ਼ ਵਿੱਚ, ਗਾਸ਼ ਪਰਬਤ ਦੇ ਉੱਤਰ ਵਿੱਚ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਵਿੱਚ ਦਫ਼ਨਾਇਆ।