ਯੇਹੋਸ਼ੁਆ 24

ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ, “ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।”

Joshua 24:27 (UKJV) And Joshua said unto all the people, Behold, this stone shall be a witness unto us; for it has heard all the words of the LORD which he spoke unto us: it shall be therefore a witness unto you, lest all of you deny your God.

25ਉਸ ਦਿਨ ਯੇਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਬੰਨ੍ਹਿਆ, ਅਤੇ ਉੱਥੇ ਸ਼ੇਕੇਮ ਵਿੱਚ ਉਸਨੇ ਉਨ੍ਹਾਂ ਲਈ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪੁਸ਼ਟੀ ਕੀਤੀ।

26ਅਤੇ ਯੇਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫ਼ੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।

27ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ, “ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।”

28ਇਹ ਕਹਿ ਕੇ ਯੇਹੋਸ਼ੁਆ ਨੇ ਲੋਕਾਂ ਨੂੰ ਵਿਦਾ ਕਰ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।

29ਇਨ੍ਹਾਂ ਗੱਲਾਂ ਤੋਂ ਬਾਅਦ, ਨੂਨ ਦਾ ਪੁੱਤਰ ਯੇਹੋਸ਼ੁਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.