2ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਅਬਰਾਹਾਮ ਅਤੇ ਨਾਹੋਰ ਦਾ ਪਿਤਾ ਤਾਰਹ ਸਮੇਤ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਫ਼ਰਾਤ ਨਦੀ ਦੇ ਪਾਰ ਰਹਿੰਦੇ ਸਨ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਦੇ ਸਨ।
3ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਫ਼ਰਾਤ ਦੇ ਪਾਰ ਦੇ ਦੇਸ਼ ਤੋਂ ਲੈ ਗਿਆ ਅਤੇ ਕਨਾਨ ਵਿੱਚ ਉਸਦੀ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿੱਤੇ। ਮੈਂ ਉਸਨੂੰ ਇਸਹਾਕ ਦਿੱਤਾ,
4ਫਿਰ ਇਸਹਾਕ ਨੂੰ ਮੈਂ ਯਾਕੋਬ ਅਤੇ ਏਸਾਓ ਦਿੱਤੇ ਅਤੇ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਸੌਂਪਿਆ, ਪਰ ਯਾਕੂਬ ਅਤੇ ਉਸਦਾ ਪਰਿਵਾਰ ਮਿਸਰ ਨੂੰ ਚਲਾ ਗਿਆ।
5“ ‘ਫਿਰ ਮੈਂ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ ਅਤੇ ਮੈਂ ਮਿਸਰੀਆਂ ਨੂੰ ਬਵਾ ਨਾਲ ਮਾਰਿਆਂ, ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਬਾਹਰ ਕੱਢ ਲਿਆਇਆ।
6ਜਦੋਂ ਮੈਂ ਤੁਹਾਡੀ ਪਰਜਾ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂ ਤੁਸੀਂ ਸਮੁੰਦਰ ਤੱਕ ਆਏ ਅਤੇ ਮਿਸਰੀਆਂ ਨੇ ਰਥਾਂ ਅਤੇ ਘੋੜ-ਸਵਾਰਾਂ ਨਾਲ ਲਾਲ ਸਾਗਰ ਤੱਕ ਪਿੱਛਾ ਕੀਤਾ।