ਨਹਮਯਾਹ 11

ਪਵਿੱਤਰ ਸ਼ਹਿਰ ਵਿੱਚ ਲੇਵੀਆਂ ਦੀ ਕੁੱਲ ਗਿਣਤੀ ਦੋ ਸੌ ਚੁਰਾਸੀ ਸੀ।

Nehemiah 11:18 (UKJV) All the Levites in the holy city were two hundred fourscore and four.

16ਸ਼ਬਥਈ ਅਤੇ ਯੋਜ਼ਾਬਾਦ, ਲੇਵੀਆਂ ਦੇ ਦੋ ਮੁਖੀ, ਜੋ ਪਰਮੇਸ਼ਵਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ;

17ਮੱਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ਼ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ; ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਸਰੇ ਦਰਜੇ ਤੇ ਸੀ; ਅਤੇ ਅਬਦਾ ਜੋ ਸ਼ਮੂਆਹ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ।

18ਪਵਿੱਤਰ ਸ਼ਹਿਰ ਵਿੱਚ ਲੇਵੀਆਂ ਦੀ ਕੁੱਲ ਗਿਣਤੀ ਦੋ ਸੌ ਚੁਰਾਸੀ ਸੀ।

19ਦਰਬਾਨ: ਅੱਕੂਬ, ਤਲਮੋਨ ਅਤੇ ਉਹਨਾਂ ਦੇ ਸਾਥੀ, ਜੋ ਦਰਵਾਜ਼ਿਆਂ ਤੇ ਪਹਿਰਾ ਦਿੰਦੇ ਇੱਕ ਸੌ ਬਹੱਤਰ ਆਦਮੀ ਸਨ।

20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ-ਆਪਣੇ ਹਿੱਸੇ ਵਿੱਚ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.