ਜ਼ਬੂਰਾਂ 1

ਪਰ ਉਹ ਜਿਹੜਾ ਯਾਹਵੇਹ ਦੀ ਬਿਵਸਥਾ ਵਿੱਚ ਖੁਸ਼ ਰਹਿੰਦਾ ਹੈ, ਅਤੇ ਜਿਸਦਾ ਧਿਆਨ ਉਸ ਦੀ ਬਿਵਸਥਾ ਉੱਤੇ ਦਿਨ-ਰਾਤ ਲੱਗਾ ਰਹਿੰਦਾ ਹੈ।

Psalm 1:2 (UKJV) But his delight is in the law of the LORD; and in his law does he meditate day and night.

1ਮੁਬਾਰਕ ਹੈ ਉਹ ਮਨੁੱਖ ਜੋ ਦੁਸ਼ਟਾਂ ਦੇ ਕਦਮਾਂ ਤੇ ਨਹੀਂ ਚਲਦਾ, ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਨਾ ਹੀ ਮਖੌਲ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠਦਾ ਹੈ,

2ਪਰ ਉਹ ਜਿਹੜਾ ਯਾਹਵੇਹ ਦੀ ਬਿਵਸਥਾ ਵਿੱਚ ਖੁਸ਼ ਰਹਿੰਦਾ ਹੈ, ਅਤੇ ਜਿਸਦਾ ਧਿਆਨ ਉਸ ਦੀ ਬਿਵਸਥਾ ਉੱਤੇ ਦਿਨ-ਰਾਤ ਲੱਗਾ ਰਹਿੰਦਾ ਹੈ।

3ਉਹ ਮਨੁੱਖ ਤਾਂ ਉਸ ਦਰਖ਼ਤ ਦੇ ਵਰਗਾ ਹੈ, ਜੋ ਵਗਦੇ ਪਾਣੀਆਂ ਦੇ ਕਿਨਾਰੇ ਉੱਤੇ ਲਾਇਆ ਗਿਆ ਹੋਵੇ, ਜੋ ਆਪਣਾ ਫਲ ਰੁੱਤ ਅਨੁਸਾਰ ਦਿੰਦਾ ਹੈ, ਅਤੇ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਜੋ ਕੁਝ ਉਹ ਕਰਦਾ ਹੈ ਸੋ ਸਫ਼ਲ ਹੋਵੇਗਾ।

4ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ! ਪਰ ਉਹ ਤੂੜੀ ਦੇ ਵਾਂਗ ਹੁੰਦੇ ਹਨ ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.