ਜ਼ਬੂਰਾਂ 125

1ਜਿਹੜੇ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਪਰਬਤ ਵਰਗੇ ਹਨ, ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਉਹ ਸਦਾ ਲਈ ਕਾਇਮ ਰਹਿੰਦੇ ਹਨ।

2ਜਿਵੇਂ ਪਰਬਤਾਂ ਨੇ ਯੇਰੂਸ਼ਲੇਮ ਨੂੰ ਘੇਰਿਆ ਹੋਇਆ ਹੈ, ਇਸੇ ਤਰ੍ਹਾਂ ਯਾਹਵੇਹ ਨੇ ਆਪਣੇ ਲੋਕਾਂ ਨੂੰ ਹੁਣ ਤੋਂ ਲੈ ਕੇ ਅਤੇ ਸਦਾ ਲਈ ਘੇਰਿਆ ਹੋਇਆ ਹੈ।

3ਧਰਮੀ ਨੂੰ ਦਿੱਤੀ ਹੋਈ ਧਰਤੀ ਉੱਤੇ ਦੁਸ਼ਟ ਦਾ ਰਾਜ ਨਹੀਂ ਰਹੇਗਾ, ਤਾਂ ਧਰਮੀ ਆਪਣੇ ਹੱਥਾਂ ਨੂੰ, ਬੁਰਾਈ ਕਰਨ ਲਈ ਵਰਤਣਗੇ।

4ਹੇ ਯਾਹਵੇਹ, ਉਹਨਾਂ ਦਾ ਭਲਾ ਕਰ ਜਿਹੜੇ ਨੇਕ ਹਨ, ਉਹਨਾਂ ਦਾ ਜਿਹੜੇ ਨੇਕ ਦਿਲ ਦੇ ਹਨ।

5ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ, ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ। ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.