ਜ਼ਬੂਰਾਂ 11

ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ, ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।

Psalm 11:5 (UKJV) The LORD tries the righteous: but the wicked and him that loves violence his soul hates.

3ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰ ਸਕਦਾ ਹੈ?”

4ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ; ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ। ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ; ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।

5ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ, ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।

6ਉਹ ਦੁਸ਼ਟਾਂ ਉੱਤੇ ਬਲਦੇ ਕੋਲਿਆਂ ਅਤੇ ਬਲਦੀ ਗੰਧਕ ਦੀ ਵਰਖਾ ਕਰੇਗਾ। ਇੱਕ ਝੁਲਸਣ ਵਾਲੀ ਹਵਾ ਉਹਨਾਂ ਦੀ ਥਾਂ ਹੋਵੇਗੀ।

7ਕਿਉਂਕਿ ਯਾਹਵੇਹ ਧਰਮੀ ਹੈ, ਉਹ ਨਿਆਂ ਨੂੰ ਪਿਆਰ ਕਰਦਾ ਹੈ; ਸਿੱਧੇ ਲੋਕ ਉਸਦਾ ਚਿਹਰਾ ਵੇਖਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.