1ਯਾਹਵੇਹ ਮੇਰੇ ਪ੍ਰਭੂ ਨੂੰ ਕਹਿੰਦਾ ਹੈ: “ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।”
2ਯਾਹਵੇਹ ਸੀਯੋਨ ਤੋਂ ਤੁਹਾਡੇ ਸ਼ਕਤੀਸ਼ਾਲੀ ਰਾਜਦੰਡ ਨੂੰ ਵਧਾਵੇਗਾ ਅਤੇ ਆਖੇਗਾ, “ਆਪਣੇ ਦੁਸ਼ਮਣਾਂ ਉੱਤੇ ਰਾਜ ਕਰੋ!”
3ਤੇਰੀਆਂ ਫ਼ੌਜਾਂ ਤੇਰੇ ਯੁੱਧ ਦੇ ਦਿਨ ਲੜਨ ਲਈ ਤਿਆਰ ਹੋਣਗੀਆਂ। ਪਵਿੱਤਰ ਸ਼ੋਭਾ ਵਿੱਚ ਸਜਾਏ ਹੋਏ, ਤੇਰੇ ਜਵਾਨ ਤੇਰੇ ਕੋਲ ਆਉਣਗੇ ਜਿਵੇਂ ਤ੍ਰੇਲ ਸਵੇਰ ਦੀ ਕੁੱਖ ਤੋਂ।
4ਯਾਹਵੇਹ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: “ਤੂੰ ਮਲਕੀਸਿਦੇਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈ।”
5ਯਾਹਵੇਹ ਤੇਰੇ ਸੱਜੇ ਹੱਥ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਕੁਚਲ ਦੇਵੇਗਾ।