ਜ਼ਬੂਰਾਂ 118

ਰਾਜਿਆ ਉੱਤੇ ਭਰੋਸਾ ਰੱਖਣ ਨਾਲੋਂ, ਯਾਹਵੇਹ ਵਿੱਚ ਪਨਾਹ ਲੈਣਾ ਚੰਗਾ ਹੈ।

Psalm 118:9 (UKJV) It is better to trust in the LORD than to put confidence in princes.

7ਯਾਹਵੇਹ ਮੇਰੇ ਨਾਲ ਹੈ; ਉਹ ਮੇਰਾ ਸਹਾਇਕ ਹੈ। ਮੈਂ ਆਪਣੇ ਵੈਰੀਆਂ ਉੱਤੇ ਜਿੱਤ ਵੇਖਦਾ ਹਾਂ।

8ਮਨੁੱਖਾਂ ਉੱਤੇ ਭਰੋਸਾ ਰੱਖਣ ਨਾਲੋਂ, ਯਾਹਵੇਹ ਵਿੱਚ ਸ਼ਰਨ ਲੈਣਾ ਚੰਗਾ ਹੈ।

9ਰਾਜਿਆ ਉੱਤੇ ਭਰੋਸਾ ਰੱਖਣ ਨਾਲੋਂ, ਯਾਹਵੇਹ ਵਿੱਚ ਪਨਾਹ ਲੈਣਾ ਚੰਗਾ ਹੈ।

10ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ, ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

11ਉਹਨਾਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ, ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.