ਜ਼ਬੂਰਾਂ 131

ਹੇ ਇਸਰਾਏਲ, ਹੁਣ ਅਤੇ ਸਦਾ ਲਈ, ਯਾਹਵੇਹ ਉੱਤੇ ਆਪਣੀ ਆਸ ਰੱਖੋ।

Psalm 131:3 (UKJV) Let Israel hope in the LORD from henceforth and for ever.

1ਹੇ ਯਾਹਵੇਹ, ਮੇਰਾ ਦਿਲ ਹੰਕਾਰੀ ਨਹੀਂ ਹੈ, ਮੇਰੀਆਂ ਅੱਖਾਂ ਘੁਮੰਡੀ ਨਹੀਂ ਹਨ; ਮੈਂ ਆਪਣੇ ਆਪ ਲਈ ਵੱਡੀਆਂ ਗੱਲਾਂ ਬਾਰੇ ਜਾਂ ਫਿਰ ਬਹੁਤ ਸ਼ਾਨਦਾਰ ਚੀਜ਼ਾਂ ਬਾਰੇ ਚਿੰਤਾ ਨਹੀਂ ਕਰਦਾ ਹਾਂ।

2ਪਰ ਮੈਂ ਆਪਣੇ ਆਪ ਨੂੰ ਸ਼ਾਂਤ ਅਤੇ ਚੁੱਪ ਰੱਖਿਆ ਹੈ, ਮੈਂ ਇੱਕ ਦੁੱਧ ਛੁਡਾਏ ਹੋਏ ਬੱਚੇ ਵਰਗਾ ਹਾਂ ਜੋ ਆਪਣੀ ਮਾਂ ਨਾਲ ਹੀ ਰਹਿੰਦਾ ਹੈ, ਦੁੱਧ ਛੁਡਾਏ ਬੱਚੇ ਵਾਂਗ ਮੈਂ ਸੰਤੁਸ਼ਟ ਹਾਂ।

3ਹੇ ਇਸਰਾਏਲ, ਹੁਣ ਅਤੇ ਸਦਾ ਲਈ, ਯਾਹਵੇਹ ਉੱਤੇ ਆਪਣੀ ਆਸ ਰੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.