2ਯਾਹਵੇਹ ਸਾਰੀ ਮਨੁੱਖਜਾਤੀ ਨੂੰ ਸਵਰਗ ਤੋਂ ਹੇਠਾਂ ਵੇਖਦਾ ਹੈ ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ, ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।
3ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਸਾਰੇ ਭ੍ਰਿਸ਼ਟ ਹੋ ਗਏ ਹਨ; ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ।
4ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ? ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ। ਉਹ ਕਦੇ ਵੀ ਯਾਹਵੇਹ ਦਾ ਨਾਮ ਨਹੀਂ ਲੈਂਦੇ।
5ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ, ਕਿਉਂਕਿ ਪਰਮੇਸ਼ਵਰ ਧਰਮੀਆਂ ਦੀ ਸੰਗਤ ਵਿੱਚ ਮੌਜੂਦ ਹੈ।
6ਤੁਸੀਂ ਕੁਕਰਮੀ ਗਰੀਬਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦੇ ਹੋ, ਪਰ ਯਾਹਵੇਹ ਉਹਨਾਂ ਦੀ ਪਨਾਹ ਹੈ।