14ਯਾਹਵੇਹ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ ਅਤੇ ਝੁਕੇ ਹੋਏ ਸਾਰਿਆਂ ਨੂੰ ਉੱਚਾ ਚੁੱਕਦਾ ਹੈ।
15ਸਭਨਾਂ ਦੀਆਂ ਅੱਖਾਂ ਤੇਰੇ ਵੱਲ ਵੇਖਦੀਆਂ ਹਨ, ਅਤੇ ਤੂੰ ਉਹਨਾਂ ਨੂੰ ਸਮੇਂ ਸਿਰ ਭੋਜਨ ਦਿੰਦਾ ਹੈ।
16ਤੂੰ ਆਪਣਾ ਹੱਥ ਖੋਲ੍ਹਦਾ ਹੈ ਅਤੇ ਹਰੇਕ ਜੀਵ ਦੀ ਇੱਛਾ ਪੂਰੀ ਕਰਦਾ ਹੈ।
17ਯਾਹਵੇਹ ਆਪਣੇ ਸਾਰੇ ਕੰਮਾਂ ਵਿੱਚ ਧਰਮੀ ਹੈ ਅਤੇ ਉਹ ਸਭ ਕੁਝ ਕਰਦਾ ਹੈ।
18ਯਾਹਵੇਹ ਉਹਨਾਂ ਸਭਨਾਂ ਦੇ ਨੇੜੇ ਹੈ ਜੋ ਉਸਨੂੰ ਪੁਕਾਰਦੇ ਹਨ, ਉਹਨਾਂ ਸਭਨਾਂ ਦੇ ਜੋ ਉਸਨੂੰ ਸਚਿਆਈ ਨਾਲ ਪੁਕਾਰਦੇ ਹਨ।