ਜ਼ਬੂਰਾਂ 150

ਝੰਜਰਾਂ ਦੀ ਧੁਨ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ, ਛਣਕਣ ਵਾਲੀ ਝੰਜਰਾਂ ਨਾਲ ਉਸਦੀ ਪ੍ਰਸ਼ੰਸਾ ਕਰੋ।

Psalm 150:5 (UKJV) Praise him upon the loud cymbals: praise him upon the high sounding cymbals.

3ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ, ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,

4ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,

5ਝੰਜਰਾਂ ਦੀ ਧੁਨ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ, ਛਣਕਣ ਵਾਲੀ ਝੰਜਰਾਂ ਨਾਲ ਉਸਦੀ ਪ੍ਰਸ਼ੰਸਾ ਕਰੋ।

6ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.