ਜ਼ਬੂਰਾਂ 16

ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ। ਮੇਰਾ ਸਰੀਰ ਵੀ ਸੁਰੱਖਿਅਤ ਰਹੇਗਾ,

Psalm 16:9 (UKJV) Therefore my heart is glad, and my glory rejoices: my flesh also shall rest in hope.

7ਮੈਂ ਯਾਹਵੇਹ ਦੀ ਮਹਿਮਾ ਕਰਾਂਗਾ, ਜੋ ਮੈਨੂੰ ਸਲਾਹ ਦਿੰਦਾ ਹੈ; ਰਾਤ ਨੂੰ ਵੀ ਮੇਰਾ ਦਿਲ ਮੈਨੂੰ ਸਿਖਾਉਂਦਾ ਹੈ।

8ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ। ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।

9ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ। ਮੇਰਾ ਸਰੀਰ ਵੀ ਸੁਰੱਖਿਅਤ ਰਹੇਗਾ,

10ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਪੁਰਖ ਨੂੰ ਸੜਨ ਦੇਵੇਂਗਾ।

11ਤੂੰ ਮੈਨੂੰ ਜ਼ਿੰਦਗੀ ਦਾ ਰਸਤਾ ਦੱਸਦਾ ਹੈ; ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.