ਜ਼ਬੂਰਾਂ 18

ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ; ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।

Psalm 18:20 (UKJV) The LORD rewarded me according to my righteousness; according to the cleanness of my hands has he recompensed me.

18ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ, ਪਰ ਯਾਹਵੇਹ ਮੇਰਾ ਸਹਾਰਾ ਸੀ।

19ਉਸਨੇ ਮੈਨੂੰ ਇੱਕ ਵਿਸ਼ਾਲ ਜਗ੍ਹਾ ਵਿੱਚ ਪਹੁੰਚਾਇਆ; ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ।

20ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ; ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।

21ਕਿਉਂਕਿ ਮੈਂ ਯਾਹਵੇਹ ਦੇ ਮਾਰਗਾਂ ਦੀ ਪਾਲਣਾ ਕੀਤੀ ਹੈ; ਮੈਂ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਦਾ ਦੋਸ਼ੀ ਨਹੀਂ ਹੋਇਆ।

22ਉਸਦੇ ਸਾਰੇ ਕਾਨੂੰਨ ਮੇਰੇ ਸਾਹਮਣੇ ਹਨ; ਮੈਂ ਉਹ ਦੇ ਹੁਕਮਾਂ ਤੋਂ ਮੂੰਹ ਨਹੀਂ ਮੋੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.