25ਵਫ਼ਾਦਾਰਾਂ ਲਈ ਤੂੰ ਆਪਣੇ ਆਪ ਨੂੰ ਵਫ਼ਾਦਾਰ ਦਿਖਾਉਂਦਾ ਹੈ, ਨਿਰਦੋਸ਼ਾਂ ਮਨੁੱਖਾਂ ਲਈ ਤੂੰ ਆਪਣੇ ਆਪ ਨੂੰ ਨਿਰਦੋਸ਼ ਦਿਖਾਉਂਦਾ ਹੈ,
26ਸ਼ੁੱਧ ਲੋਕਾਂ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਦਿਖਾਉਂਦਾ ਹੈ, ਪਰ ਚਾਲਬਾਜ਼ਾਂ ਲਈ ਤੂੰ ਆਪਣੇ ਆਪ ਨੂੰ ਚਲਾਕ ਵਿਖਾਉਂਦਾ ਹੈ।
27ਤੂੰ ਨਮਰ ਵਿਅਕਤੀ ਨੂੰ ਬਚਾਉਂਦਾ ਹੈ ਪਰ ਜਿਨ੍ਹਾਂ ਦੀਆਂ ਅੱਖਾਂ ਹੰਕਾਰੀ ਹਨ ਉਹਨਾਂ ਨੂੰ ਨੀਵਾਂ ਕਰਦਾ ਹੈ।
28ਹੇ ਯਾਹਵੇਹ, ਤੂੰ ਮੇਰਾ ਦੀਵਾ ਬਲਦਾ ਹੋਇਆ ਰੱਖ; ਮੇਰੇ ਪਰਮੇਸ਼ਵਰ ਨੇ ਮੇਰੇ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੱਤਾ ਹੈ।
29ਤੇਰੀ ਮਦਦ ਨਾਲ ਮੈਂ ਇੱਕ ਫੌਜ ਦੇ ਵਿਰੁੱਧ ਅੱਗੇ ਵਧ ਸਕਦਾ ਹਾਂ; ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਇੱਕ ਕੰਧ ਨੂੰ ਟੱਪ ਸਕਦਾ ਹਾਂ।