28ਹੇ ਯਾਹਵੇਹ, ਤੂੰ ਮੇਰਾ ਦੀਵਾ ਬਲਦਾ ਹੋਇਆ ਰੱਖ; ਮੇਰੇ ਪਰਮੇਸ਼ਵਰ ਨੇ ਮੇਰੇ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੱਤਾ ਹੈ।
29ਤੇਰੀ ਮਦਦ ਨਾਲ ਮੈਂ ਇੱਕ ਫੌਜ ਦੇ ਵਿਰੁੱਧ ਅੱਗੇ ਵਧ ਸਕਦਾ ਹਾਂ; ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਇੱਕ ਕੰਧ ਨੂੰ ਟੱਪ ਸਕਦਾ ਹਾਂ।
30ਜਿੱਥੋਂ ਤੱਕ ਪਰਮੇਸ਼ਵਰ ਦੀ ਗੱਲ ਹੈ, ਉਸਦਾ ਰਸਤਾ ਸੰਪੂਰਨ ਹੈ: ਯਾਹਵੇਹ ਦਾ ਬਚਨ ਤਾਇਆ ਹੋਇਆ ਹੈ; ਉਹ ਉਨ੍ਹਾਂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਉਸ ਵਿੱਚ ਪਨਾਹ ਲੈਂਦੇ ਹਨ।
31ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ? ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਹੜੀ ਚੱਟਾਨ ਹੈ?
32ਇਹ ਪਰਮੇਸ਼ਵਰ ਹੈ ਜੋ ਮੈਨੂੰ ਮਜ਼ਬੂਤ ਕਰਦਾ ਹੈ ਅਤੇ ਉਹ ਮੇਰੇ ਰਾਹਾਂ ਨੂੰ ਸੁਰੱਖਿਅਤ ਰੱਖਦਾ ਹੈ।