34ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ; ਕਿ ਮੇਰੀਆਂ ਬਾਹਾਂ ਪਿੱਤਲ ਦੇ ਧਣੁੱਖਾ ਨੂੰ ਮੋੜ ਸਕਦੀਆਂ ਹਨ।
35ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ। ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।
36ਤੂੰ ਮੇਰੇ ਪੈਰਾਂ ਲਈ ਰਾਸਤਾ ਚੌੜਾ ਕਰਦਾ ਹੈ, ਤਾਂ ਜੋ ਮੇਰੇ ਪੈਰ ਨਾ ਤਿਲਕਣ।
37ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ; ਮੈਂ ਉਦੋਂ ਤੱਕ ਪਿੱਛੇ ਨਹੀਂ ਹਟਿਆ ਜਦੋਂ ਤੱਕ ਉਹ ਨਾਸ ਨਾ ਹੋ ਗਏ।
38ਮੈਂ ਉਨ੍ਹਾਂ ਨੂੰ ਕੁਚਲਿਆ ਤਾਂ ਜੋ ਉਹ ਉੱਠ ਨਾ ਸਕਣ; ਉਹ ਮੇਰੇ ਪੈਰਾਂ ਹੇਠ ਡਿੱਗ ਪਏ।