38ਮੈਂ ਉਨ੍ਹਾਂ ਨੂੰ ਕੁਚਲਿਆ ਤਾਂ ਜੋ ਉਹ ਉੱਠ ਨਾ ਸਕਣ; ਉਹ ਮੇਰੇ ਪੈਰਾਂ ਹੇਠ ਡਿੱਗ ਪਏ।
39ਤੂੰ ਯੁੱਧ ਲਈ ਮੈਨੂੰ ਬਲ ਦਿੱਤਾ; ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਅੱਗੇ ਨੀਵਾਂ ਕੀਤਾ।
40ਤੂੰ ਮੇਰੇ ਵੈਰੀਆਂ ਨੂੰ ਭਜਾਇਆ, ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ।
41ਉਨ੍ਹਾਂ ਨੇ ਮਦਦ ਲਈ ਦੁਹਾਈ ਦਿੱਤੀ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਯਾਹਵੇਹ ਦੀ ਵੀ ਦੁਹਾਈ ਦਿੱਤੀ, ਪਰ ਉਸਨੇ ਜਵਾਬ ਨਹੀਂ ਦਿੱਤਾ।
42ਮੈਂ ਉਨ੍ਹਾਂ ਨੂੰ ਹਵਾ ਦੀ ਧੂੜ ਵਾਂਗ ਹਰਾਇਆ; ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ।