ਜ਼ਬੂਰਾਂ 18

ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ; ਉਹ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।

Psalm 18:7 (UKJV) Then the earth shook and trembled; the foundations also of the hills moved and were shaken, because he was angry.

5ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ; ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।

6ਆਪਣੀ ਬਿਪਤਾ ਵਿੱਚ ਮੈਂ ਯਾਹਵੇਹ ਨੂੰ ਪੁਕਾਰਿਆ; ਮੈਂ ਮਦਦ ਲਈ ਆਪਣੇ ਪਰਮੇਸ਼ਵਰ ਨੂੰ ਦੁਹਾਈ ਦਿੱਤੀ। ਉਸ ਨੇ ਆਪਣੇ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ। ਮੇਰੀ ਪੁਕਾਰ ਉਸ ਦੇ ਅੱਗੇ, ਸਗੋਂ ਉਸਦੇ ਕੰਨਾਂ ਤੱਕ ਪਹੁੰਚੀ।

7ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ; ਉਹ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।

8ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਉੱਠਿਆ; ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ, ਉਸ ਵਿੱਚੋਂ ਬਲਦੇ ਕੋਲੇ ਨਿਕਲੇ।

9ਉਸਨੇ ਸਵਰਗ ਨੂੰ ਝੁਕਾਇਆ ਅਤੇ ਹੇਠਾਂ ਉੱਤਰ ਆਇਆ; ਅਤੇ ਉਸਦੇ ਪੈਰਾਂ ਹੇਠ ਕਾਲੇ ਬੱਦਲ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.