ਜ਼ਬੂਰਾਂ 23

ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ, ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।

Psalm 23:2 (UKJV) He makes me to lie down in green pastures: he leads me beside the still waters.

1ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।

2ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ, ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।

3ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ। ਉਹ ਆਪਣੇ ਨਾਮ ਦੇ ਲਈ ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।

4ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ ਵਿੱਚੋਂ ਦੀ ਹੋ ਕੇ ਲੰਘਾਂ, ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ, ਕਿਉਂਕਿ ਤੂੰ ਜੋ ਮੇਰੇ ਨਾਲ ਹੈ; ਤੇਰੀ ਸੋਟੀ ਅਤੇ ਤੇਰੀ ਲਾਠੀ, ਮੈਨੂੰ ਦਿਲਾਸਾ ਦਿੰਦੀਆ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.